( ISSN 2277 - 9809 (online) ISSN 2348 - 9359 (Print) ) New DOI : 10.32804/IRJMSH

Impact Factor* - 6.2311


**Need Help in Content editing, Data Analysis.

Research Gateway

Adv For Editing Content

   No of Download : 70    Submit Your Rating     Cite This   Download        Certificate

ਅਵਤਾਰ ਬਿਲਿੰਗ ਰਚਿਤ ਦੀਵੇ ਜਗਦੇ ਰਹਿਣਗੇ : ਸਮਾਜਿਕ ਸਰੋਕਾਰ

    1 Author(s):  DR. KIRANPREET KAUR

Vol -  11, Issue- 4 ,         Page(s) : 210 - 214  (2020 ) DOI : https://doi.org/10.32804/IRJMSH

Abstract

ਅਵਤਾਰ ਬਿਲਿੰਗ ਨਵੀਂ ਪੀੜ੍ਹੀ ਦੇ ਕਹਾਣੀਕਾਰਾਂ ਅਤੇ ਨਾਵਲਕਾਰਾਂ ਵਿਚ ਆਪਣੀ ਪਛਾਣ ਸਥਾਪਿਤ ਕਰਨ ਵਾਲਾ ਇਕ ਵਿਸ਼ੇਸ਼ ਹਸਤਾਖਰ ਹੈ। ਉਹ ਪੰਜਾਬੀ ਗਲਪ ਖੇਤਰ ਵਿਚ ਇਕ ਭਰਪੂਰ ਮੁਹਾਰਤ ਹਾਸਲ ਕਰਨ ਵਾਲਾ ਅਗਾਂਹਵਧੂ ਦ੍ਰਿਸ਼ਟੀ ਦਾ ਮਾਲਕ ਹੈ। ਉਸ ਨੇ ॥ਿੰਦਗੀ ਦੇ ਵਿਭਿੰਨ ਸਰੋਕਾਰਾਂ ਦੀਆਂ ਲੁਕਵੀਆਂ ਪਰਤਾਂ ਨੂੰ ਬਾਰੀਕੀ ਨਾਲ ਪਛਾਣਿਆ ਅਤੇ ਆਪਣੀਆਂ ਰਚਨਾਵਾਂ ਰਾਹੀਂ ਪੇਸ਼ ਕੀਤਾ। ਪੰਜਾਬੀ ਸਾਹਿਤ ਜਗਤ ਵਿਚ ਭਾਵੇਂ ਉਹ ਇਕ ਕਹਾਣੀਕਾਰ ਵਜੋਂ ਪ੍ਰਵੇਸ਼ ਕਰਦਾ ਹੈ, ਪਰੰਤੂ ਆਪਣੀ ਸੋਝੀ ਅਤੇ ਰਚਨਾ ਸ਼ੈਲੀ ਦੀ ਸਮਰੱਥਾ ਨਾਲ ਨਾਵਲ ਦੇ ਖੇਤਰ ਵਿਚ ਵੀ ਆਪਣੀ ਯੋਗਤਾ ਦਾ ਪ੍ਰਮਾਣ ਦਿੰਦਾ ਹੈ। ਉਹ ਪੰਜਾਬੀ ਨਾਵਲ ਜਗਤ ਵਿਚ ਨਰੰਜਣ ਮਸ਼ਾਲਚੀ (1997/2010) ਰਾਹੀਂ ਕਦਮ ਰੱਖਦਾ ਹੈ ਅਤੇ ਉਸ ਉਪਰੰਤ ਉਹ ਸਮੇਂ-ਸਮੇਂ ਤੇ ਪੁੱਤ ਕਮਲਾ ਗਏ (2009), ਇਹਨਾਂ ਰਾਹਾਂ ਉਤੇ (2007), ਖੇੜੇ ਮੁੱਖ ਵਿਹੜੇ ਸੁੱਖ (2002/2011) ਆਦਿ ਨਾਵਲ ਪੰਜਾਬੀ ਗਲਪ ਖੇਤਰ ਨੂੰ ਦਿੰਦਾ ਹੈ ਅਤੇ ਬਹੁਤ ਸਾਰੇ ਪੁਰਸਕਾਰ ਵੀ ਪ੍ਰਾਪਤ ਕਰਦਾ ਹੈ। ਕਹਾਣੀ ਅਤੇ ਨਾਵਲ ਰਚਨਾ ਤੋਂ ਇਲਾਵਾ ਅਵਤਾਰ ਬਿਲਿੰਗ ਨੇ ਬਾਲ ਸਾਹਿਤ ਅਤੇ ਸਿਦਕੀ ਪਰਵਾਨੇ (ਕਵੀਸ਼ਰੀ) (1993) ਦੀ ਸੰਪਾਦਨਾ ਰਾਹੀਂ ਆਪਣੀ ਪ੍ਰਤੀਬੱਧਤਾ ਨੂੰ ਸਾਬਿਤ ਕਰਦਾ ਹੈ।

*Contents are provided by Authors of articles. Please contact us if you having any query.






Bank Details